ਸਾਲ 1988-89 ਵਿਚ ਜਪਾਨ ਦੇ ਸ਼ਹਿਰ ਟੋਕੀਓ ਵਿਚ ਇਕ ਦਿਲ-ਦਹਿਲਾਉਣ ਵਾਲੀ ਘਟਨਾ ਵਿਚ ਜੁਨਕੋ ਫੁਰੂਤਾ ਨਾਂ ਦੀ ਹਾਈ ਸਕੂਲ ਵਿਚ ਪੜ੍ਹਣ ਵਾਲੀ, ਇਕ 16 ਸਾਲ ਦੀ ਲੜਕੀ ਦੀ ਲਾਸ਼ ਸੀਮੈਂਟ ਵਿਚ ਜੜੀ ਮਿਲੀ।
25 ਨਵੰਬਰ 1988 ਨੂੰ, 17 ਸਾਲਾ ਜੋ ਕਾਮਿਸਾਕੂ ਸਮੇਤ ਪੰਜ ਮੁੰਡਿਆਂ ਨੇ ਮਿਸਾਤੋ, ਸੈਤਾਮਾ ਪ੍ਰੀਫੈਕਚਰ ਤੋਂ 11ਵੀ ਵਿਚ ਪੜ੍ਹਣ ਵਾਲੀ ਫਰੂਤਮਾ ਨੂੰ ਅਗਵਾ ਕਰਕੇ ਜਬਰਨ 44 ਦਿਨ ਕੈਦ ਵਿਚ ਰਖਿਆ। ਉਹਨਾਂ ਨੇ, ਉਸਨੂੰ ਅਦਾਚੀ ਟੋਕੀਓ ਦੇ ਰਿਹਾਇਸ਼ੀ ਜ਼ਿਲ੍ਹੇ ਵਿਚ ਆਪਣੇ ਮਾਤਾ-ਪਿਤਾ ਦੇ ਘਰ ਵਿਚ ਹੀ ਕੈਦ ਰਖਿਆ।
'ਉਸਨੂੰ ਕੋਈ ਲੱਭੇ ਨਾ', ਇਸ ਲਈ ਇਹਨਾਂ ਮੁੰਡਿਆਂ ਨੇ ਫੁਰੂਤਾ ਨੂੰ ਆਪਣੇ ਮਾਂ-ਪਿਓ ਨੂੰ ਫ਼ੋਨ ਕਰਕੇ ਇਹ ਕਹਿਣ ਲਈ ਮਜਬੂਰ ਕੀਤਾ ਕਿ ਉਹ ਘਰੋਂ ਭੱਜ ਗਈ ਹੈ ਅਤੇ ਆਪਣੇ ਦੋਸਤ ਨਾਲ ਹੈ ਅਤੇ ਉਸਨੂੰ ਖ਼ਤਰਾ ਨਹੀਂ ਹੈ। ਫੁਰੂਤਾ ਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੀ।
ਆਪਣੇ ਮੁਕੱਦਮੇ ਦੌਰਾਨ ਆਪਣੇ ਵਲੋਂ ਦਿਤੇ ਗਏ ਬਿਆਨ ਅਨੁਸਾਰ, ਉਹਨਾਂ ਚਾਰਾਂ ਨੇ ਉਸਦਾ (400 ਤੋਂ ਵੱਧ ਵਾਰ) ਬਲਾਤਕਾਰ ਕੀਤਾ, ਉਸਨੂੰ ਲੋਹੇ ਦੀਆਂ ਛੜਾਂ ਅਤੇ ਗੋਲਫ਼ ਕਲੱਬ ਨਾਲ ਮਾਰਿਆ, ਰੌਸ਼ਨੀ ਵਾਲੇ ਬਲਬ ਸਮੇਤ ਕਈ ਚੀਜ਼ਾਂ, ਉਸਦੀ ਯੋਨੀ ਵਿਚ ਵਾੜੀਆਂ, ਉਸਨੂੰ ਖਾਣ ਲਈ ਬੰਗਾਲਣਾਂ ਅਤੇ ਪੀਣ ਲਈ ਉਸਦਾ ਆਪਣਾ ਪਿਸ਼ਾਬ ਦਿਤਾ, ਉਸਦੀ ਗੁਦਾ (anus) ਵਿਚ ਪਟਾਖ਼ੇ ਜਲਾਏ, ਫੁਰੂਤਾ ਨੂੰ ਮੁੱਠ ਮਾਰਨ (masturbate) ਕਰਨ ਲਈ ਮਜਬੂਰ ਕੀਤਾ, ਪਲਾਸ (pliers) ਨਾਲ ਉਸਦੇ ਨਿੱਪਲ ਕੱਟੇ, ਉਸਦੇ ਢਿੱਡ 'ਤੇ ਡੰਬਲ (ਵਰਜਿਸ਼ ਵਾਲੇ ਮੁੱਗਦਰ) ਸੁੱਟੇ ਅਤੇ ਉਸਨੂੰ ਸਿਗਰਟਾਂ ਅਤੇ ਲਾਈਟਰਾਂ ਨਾਲ ਜਲਾਇਆ। ਇਕ ਵਾਰ ਉਸਨੂੰ ਪੁਲਿਸ ਬੁਲਾਉਣ ਦੀ ਕੋਸ਼ਿਸ਼ ਕਰਨ 'ਤੇ ਜਲਾਇਆ ਗਿਆ ਸੀ। ਇਹ ਵੀ ਦਸਿਆ ਗਿਆ ਕਿ ਕਈ ਵਾਰ ਅਤਿਆਚਾਰ ਦੀਆਂ ਪਹਿਲੀਆਂ ਕਾਰਵਾਈਆਂ ਮਗਰੋਂ ਉਹ ਪਾਣੀ ਨਹੀਂ ਪੀ ਸਕਦੀ ਸੀ, ਜਿਸ ਕਰਕੇ ਉਹ ਜਦੋਂ ਵੀ ਪਾਣੀ ਪੀਣ ਦੀ ਕੋਸ਼ਿਸ਼ ਕਰਦੀ, ਉਸਨੂੰ ਉਲਟੀ ਆ ਜਾਂਦੀ। ਇਕ ਵਾਰ ਤਾਂ ਉਸਦੀ ਹਾਲਤ ਸੱਟਾਂ ਕਾਰਣ ਇੰਨੀ ਖ਼ਰਾਬ ਹੋ ਗਈ ਕਿ ਉਸਨੂੰ ਗ਼ੁਸਲਖ਼ਾਨੇ ਦੀ ਵਰਤੋਂ ਕਰਨ ਲਈ ਘਿਸਟ-ਘਿਸਟ ਕੇ ਹੇਠਾਂ ਜਾਣ ਵਿਚ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਉਹਨਾਂ ਇਹ ਵੀ ਦਸਿਆ ਕਿ 'ਕੋਈ ਸੌ ਕੁ ਵੱਖ-ਵੱਖ ਲੋਕਾਂ' ਨੂੰ ਇਹ ਪਤਾ ਸੀ ਕਿ ਫੁਰੂਤਾ ਨੂੰ ਉਥੇ ਕੈਦ ਕਰਕੇ ਰਖਿਆ ਗਿਆ ਸੀ', ਪਰ ਇਹ ਸਪਸ਼ਟ ਨਹੀ ਹੋ ਸਕਿਆ ਕਿ ਉਹ, ਜਿਥੇ ਫੁਰੂਤਾ ਕੈਦ ਸੀ, ਉਥੇ ਵੱਖ-ਵੱਖ ਸਮਿਆਂ 'ਤੇ ਗਏ ਸਨ ਜਾਂ ਉਹਨਾਂ ਨੇ ਆਪ ਵੀ ਉਸਦਾ ਬਲਾਤਕਾਰ ਕੀਤਾ ਸੀ ਜਾਂ ਉਸਨੂੰ ਮਾਰਿਆ-ਕੁੱਟਿਆ ਸੀ। ਜਦੋਂ ਮੁੰਡਿਆਂ ਨੇ ਉਸਨੂੰ ਉਥੋਂ ਜਾਣ ਨਹੀਂ ਦਿਤਾ, ਤਾਂ ਫੁਰੂਤਾ ਨੇ ਕਈ ਵਾਰ, ਉਹਨਾਂ ਤੋਂ ਮੌਤ ਮੰਗੀ।
4 ਜਨਵਰੀ 1989 ਨੂੰ ਮਾਹਜੋਂਗ ਸਾੱਲਿਟੇਅਰ ਦੇ ਨੁਕਸਾਨ ਕਾਰਣ, ਚਾਰਾਂ ਨੇ ਉਸਨੂੰ ਇਕ ਲੋਹੇ ਦੀ ਬਾਰਬੈਲ ਨਾਲ ਮਾਰਿਆ-ਕੁੱਟਿਆ, ਉਸਦੀਆਂ ਲੱਤਾਂ, ਬਾਹਵਾਂ, ਮੂੰਹ ਅਤੇ ਢਿੱਡ 'ਤੇ ਲਾਈਟਰ ਦਾ ਤਰਲ ਈਂਧਣ ਪਾਇਆ ਅਤੇ ਉਸਨੂੰ ਅੱਗ ਲਾ ਦਿਤੀ। ਉਸ ਦਿਨ ਮਗਰੋਂ ਜਿਹੇ ਉਹ ਸਦਮੇ ਨਾਲ ਮਰ ਗਈ। ਚਾਰੋਂ ਮੁੰਡਿਆਂ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨੂੰ ਇੰਨੀ ਜ਼ਿਆਦਾ ਸੱਟ ਲੱਗੀ ਹੈ ਅਤੇ ਉਹਨਾਂ ਦਾ ਮੰਨਣਾ ਸੀ ਕਿ ਉਹ ਢੋਂਗ ਕਰ ਰਹੀ ਸੀ।
5 ਜਨਵਰੀ 1989 ਨੂੰ ਕਾਤਲਾਂ ਨੇ ਉਸਦੀ ਲਾਸ਼ ਨੂੰ ਸੀਮੇਂਟ ਨਾਲ ਭਰੇ 55 ਗੈਲਨ ਦੇ ਡ੍ਰਮ ਵਿਚ ਛਿਪਾਇਆ ਅਤੇ ਡ੍ਰਮ ਨੂੰ ਟੋਕੀਓ ਵਿਚ ਕੋਟੋ ਵਿਚ ਇਕ ਮੁੜ ਵਰਤੋਂ ਯੋਗ ਬਣਾਈ ਗਈ ਜ਼ਮੀਨ 'ਤੇ ਛੱਡ ਦਿਤਾ।
ਇਹਨਾਂ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ 'ਤੇ ਬਾਲਗ਼ਾਂ ਵਜੋਂ ਮੁੱਕਦਮਾ ਚਲਾਇਆ ਗਿਆ। ਪਹਿਲਾਂ ਪਹਿਲ ਕਾਮਿਸਾਕੂ ਨੂੰ ਅੱਠ ਸਾਲ ਲਈ ਨੌਜਵਾਨਾਂ ਦੀ ਜੇਲ੍ਹ ਵਿਚ ਭੇਜਿਆ ਗਿਆ, ਬਾਦ ਵਿਚ ਉਸਨੂੰ ਕਿਸੇ ਨੂੰ ਇਸ ਕਿੱਸੇ ਨਾਲ ਡਰਾਉਣ ਅਤੇ ਮਾਰਣ-ਕੁੱਟਣ ਲਈ ਹੋਰ ਸੱਤ ਸਾਲ ਲਈ ਸਜ਼ਾ ਦਿਤੀ ਗਈ। ਸਾਰੇ ਮੁੰਡਿਆਂ ਨੂੰ, ਸਬੂਤਾਂ ਦੀ ਘਾਟ ਅਤੇ ਸ਼ੁਕਰਾਣੂਆਂ ਅਤੇ ਜਣਨ-ਅੰਗਾਂ ਦੇ ਵਾਲਾਂ ਦੇ ਮੇਲ ਨਾ ਖਾਣ ਕਾਰਣ ਬਹੁਤ ਘੱਟ ਸਜ਼ਾ ਦਿਤੀ ਗਈ।
ਜੁਲਾਈ 1990 ਵਿਚ ਹੇਠਲੀ ਅਦਾਲਤ ਵਲੋਂ ਦਿਤੀ ਗਈ ਸਜ਼ਾ ਦੇ ਖ਼ਿਲਾਫ਼ ਵੱਡੀ ਅਦਾਲਤ ਵਿਚ ਅਪੀਲ ਕੀਤੇ ਜਾਣ 'ਤੇ ਉਹਨਾਂ ਦੀ ਸਜ਼ਾ ਹੋਰ ਵਧਾ ਦਿਤੀ ਗਈ। ਅਦਾਲਤ ਦੇ ਜੱਜ ਨੇ ਕਿਹਾ ਕਿ ਅਦਾਲਤ ਨੇ ਇਹ ਸਜ਼ਾ, ਜੁਰਮ ਦੀ ਪ੍ਰਕਿਰਤੀ, ਪੀੜ੍ਹਤ ਕੁੜੀ ਦੇ ਪਰਿਵਾਰ 'ਤੇ ਅਸਰ ਅਤੇ ਇਸ ਜੁਰਮ ਦਾ ਸਮਾਜ 'ਤੇ ਅਸਰ ਕਾਰਣ ਵਧਾਈ ਹੈ। ਇਸ ਵਾਰ ਲੀਡਰ ਮੁੰਡੇ ਨੂੰ ਵੀਹ ਸਾਲ ਦੀ ਸਜ਼ਾ ਦਿਤੀ ਗਈ, ਜੋ ਕਿ ਉਮਰ ਕੈਦ ਤੋਂ ਬਾਦ ਸਭ ਤੋਂ ਵੱਡੀ ਸਜ਼ਾ ਹੈ। ਅਪੀਲ ਕਰਨ ਵਾਲੇ ਦੋ ਹੋਰ ਮੁੰਡਿਆਂ 'ਚੋਂ ਇਕ ਨੂੰ, ਜਿਸਨੂੰ ਪਹਿਲਾਂ 4 ਤੋਂ 6 ਸਾਲ ਦੀ ਸਜ਼ਾ ਮਿਲੀ ਸੀ, ਹੁਣ 5 ਤੋਂ 9 ਸਾਲ ਲਈ ਜੇਲ੍ਹ ਭੇਜਿਆ ਗਿਆ ਅਤੇ ਦੂਜੇ ਮੁੰਡੇ ਦੀ ਸਜ਼ਾ ਨੂੰ ਵੀ 5 ਸਾਲ ਤੋਂ ਵਧਾ ਕੇ 7 ਸਾਲ ਕੀਤਾ ਗਿਆ।
ਮੀਡੀਆ ਨੇ ਇਸ ਕੇਸ ਵਿਚ, ਨੌਜਵਾਨ ਮੁਜਰਮਾਂ ਦੀ ਸਜ਼ਾ ਅਤੇ ਮੁੜਵਸੇਬੇ ਦੇ ਮੁੱਦੇ ਨੂੰ ਚੁੱਕਿਆ। ਕਾਫ਼ੀ ਦੇਰ ਤਕ ਇਹ ਕੇਸ, ਮੀਡੀਆ ਵਿਚ ਉਛਲਦਾ ਰਿਹਾ।
ਜਪਾਨ ਵਿਚ ਇਸ ਘਟਨਾ ਬਾਰੇ ਜਪਾਨੀ ਵਿਚ ਦੋ ਕਿਤਾਬਾਂ ਲਿਖੀਆਂ ਗਈਆਂ। ਫੁਜੀ ਸੇਜੀ ਵਲੋਂ ਲਿਖੀ ਗਈ ਅਤੇ ਕਾਮਤਾ ਯੋਜੀ ਦੇ ਪੇਸ਼ਕਾਰੀ ਵਾਲੀ ਕਿਤਾਬ ਇਕ ਜਪਾਨੀ ਮਾਂਗਾ, 17 ਸਾਈ, ਸਾਲ 2004 ਵਿਚ ਜਾਰੀ ਕੀਤੀ ਗਈ। ਇਸ ਵਿਚ ਇਸ ਜੁਰਮ ਦੀਆਂ ਘਟਨਾਵਾਂ ਨੂੰ ਤਾਰੀਖ਼ਬੱਧ ਕਰਕੇ ਦਿਤਾ ਗਿਆ ਸੀ।
ਡਾਇਰੈਕਟਰ ਕਾਤਸੁਇਆ ਮਤਸੁਮੁਰਾ ਨੇ 1995 ਵਿਚ ਇਸ ਸ਼ੋਸ਼ਣ ਬਾਰੇ ਫ਼ਿਲਮ, ਜੋਸ਼ੀਕੋਸੇਈ ਕੋਨਕੁਰੀਤੋ-ਜ਼ੁਮੇ ਸਤਸੁਜਿਨ-ਜਿਕੇਨ (ਕੰਕਰੀਟ ਵਿਚ ਦਬੀ, ਹਾਈ ਸਕੂਲ ਦੀ ਕੁੜੀ ਦੇ ਕ਼ਤਲ ਦਾ ਕੇਸ) ਬਣਾਈ। ਇਸ ਘਟਨਾ ਬਾਰੇ ਲਿਖੀਆਂ ਗਈਆਂ ਕਿਤਾਬਾਂ 'ਚੋਂ ਇਕ ਦੇ ਅਧਾਰ 'ਤੇ ਇਕ ਹੋਰ ਫ਼ਿਲਮ 'ਕੰਕਰੀਟ' ਅਰਥਾਤ ਸੀਮੈਂਟ ਵਿਚ ਸਕੂਲ ਦੀ ਕੁੜੀ, ਡਾਇਰੈਕਟਰ ਹੀਰੋਮੂ ਨਾਕਾਮੁਰਾ ਨੇ 2004 ਵਿਚ ਬਣਾਈ।
ਸਾਲ 2006 ਵਿਚ, ਇਕ ਜਪਾਨੀ ਰਾੱਕ ਬੈਂਡ ਦਿ ਗ਼ਜ਼ਟ ਨੇ ਉਸ ਕੁੜੀ ਦੀ ਯਾਦ ਵਿਚ ਆਪਣੀ ਐਲਬਮ 'ਨਿਲ' ਵਿਚ ਤਾਓਂ (ਦੇਹੀ ਤਾਪਮਾਨ) ਨਾਂ ਦਾ ਗਾਣਾ ਗਾਇਆ। ਇਸ ਘਟਨਾ ਨੂੰ ਵਾਤੀਆ ਉਜ਼ੁਗਾ ਦੀਆਂ 'ਅੱਜ ਦੀਆਂ ਅਨੋਖੀਆਂ ਸੱਚੀਆਂ ਕਹਾਣੀਆਂ' ਵਿਚ ਸ਼ਾਮਲ ਕੀਤਾ ਗਿਆ ਹੈ।

ਰੌਂਗਟੇ ਖੜੇ ਹੋ ਗਏ ਤਸ਼ੱਦਦ ਦੀ ਇਹ ਦਾਸਤਾਂ ਪੜ੍ਹ ਕੇ !
ReplyDelete