Pages

Friday, September 23, 2011

ਫੈਮਿਨਿਜ਼ਮ ਦੀ ਮੌਤ (ਕੁਝ ਵਿਚਾਰ)



                                                ਐਡੀ ਕਾੱਨਵੇਅ (ਚਿੰਤਕ ਕਾਲਮਨਵੀਸ)                                                                                                                                                                              

ਸਾਡੇ ਸਭਿਆਚਾਰ ਵਿਚ ਅੱਜ, ''ਫ਼ੈਮਿਨਿਜ਼ਮ'' ਸ਼ਬਦ, ਇਕ ਮਾੜੇ ਸ਼ਬਦ ਦੇ ਬਰਾਬਰ ਹੈ ਅਤੇ ਜ਼ਿਆਦਾਤਰ ਲੋਕ, ਫ਼ੈਮਿਨਿਸਟ ਕਹਾਉਣ ਵਿਚ ਸ਼ਰਮਿੰਦਗੀ ਮਹਿਸੂਸ ਕਰਦੇ ਹਨ, ਹਾਲਾਂਕਿ ਇਹ ਦਰਅਸਲ ਹਰੇਕ ਲਈ ਬਰਾਬਰੀ ਵਾਲੇ ਹੱਕਾਂ ਬਾਰੇ ਹੈ।
ਅਜਿਹਾ ਕਿਉਂ ਹੈ ਕਿ ਫ਼ੈਮਿਨਿਜ਼ਮ, ਜੋ ਕਿ ਮਰਦਾਂ ਅਤੇ ਔਰਤਾਂ ਲਈ ਇਕੋ ਜਿਹੇ ਹੱਕ ਚਾਹੁੰਦਾ ਹੈ, ਸਾਡੇ ਸਭਿਆਚਾਰ ਵਿਚ ਅਜਿਹਾ ਨਾਂਹ-ਪੱਖੀ ਪਹਿਲੂ ਬਣ ਗਿਆ ਹੈ?
ਇੰਜ ਸ਼ਾਇਦ ਉਸ ਧਾਰਣਾ ਕਰਕੇ ਹੋ ਸਕਦਾ ਹੈ, ਜਿਸਨੇ ਫ਼ੈਮਿਨਿ
ਜ਼ਮ ਨੂੰ ਘੇਰਾ ਪਾਇਆ ਹੋਇਆ ਹੈ: ਇਕ ਮਰਦ ਵਾਂਗ ਦਿੱਖ ਰਹੀ ਲੈਸਬੀਅਨ, ਜੋ ਸ਼ੋਰ ਪਾਉਂਦੀ ਹੈ ਕਿ ਮਰਦ ਕਿੰਨੇ ਸ਼ੈਤਾਨ ਹਨ ਅਤੇ ਕਿ ਔਰਤਾਂ, ਵਾਕਈ ਕਿਸੇ ਹੋਰ ਲਿੰਗ ਤੋਂ ਬਿਹਤਰ ਹਨ।
ਦਰਅਸਲ, ਮੇਰੇ ਵਿਚਾਰ ਵਿਚ ਸਮਾਂ ਆ ਗਿਆ ਹੈ ਕਿ ਅਸੀਂ ਉਸ ਧਾਰਣਾ ਤੋਂ ਬਾਹਰ ਨਿਕਲੀਏ। ਫ਼ੈਮਿਨਿ
ਜ਼ਮ, ਮਨੁੱਖਤਾ ਦੇ ਇਕ ਪਹਿਲੂ ਨੂੰ ਦੂਜਾ ਤੋਂ ਬਿਹਤਰ ਬਣਾਉਣਾ ਨਹੀਂ ਹੈ; ਇਹ ਸਾਰੇ ਲਿੰਗਾਂ (ਮਰਦ, ਔਰਤ ਜਾਂ ਲਿੰਗ ਬਦਲਵਾ ਕੇ ਬਣੇ ਇਸਤ੍ਰੀ/ਮਰਦ) ਨੂੰ ਬਰਾਬਰ ਬਣਾਉਣ ਬਾਰੇ ਹੈ।
ਫ਼ੈਮਿਨਿ
ਜ਼ਮ ਨੂੰ ਤਿੰਨ ਲਹਿਰਾਂ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ: ਪਹਿਲੀ ਲਹਿਰ 19ਵੀਂ ਅਤੇ 20ਵੀਂ ਸਦੀ ਦੇ ਅਖ਼ੀਰ ਤਕ ਹੈ, ਦੂਜੀ ਲਹਿਰ 1960 ਤੋਂ 1980 ਤਕ ਚਲਦੀ ਹੈ ਅਤੇ ਤੀਜੀ ਲਹਿਰ 1980ਆਂ ਦੇ ਅੰਤ ਤੋਂ ਅੱਜ ਦੇ ਦਿਨ ਤਕ ਕਾਰਜਸ਼ੀਲ ਹੈ।
ਫ਼ੈਮਿਨਿ
ਜ਼ਮ ਦਾ ਇਤਿਹਾਸ ਮਹੱਤਵਪੂਰਣ ਹੈ; ਕਿਉਂਕਿ ਅਸੀਂ ਮੈਥ ਅਤੇ ਸਾਇੰਸ ਵਿਚ ਪੜ੍ਹਿਆ ਹੈ ਕਿ ਚੀਜ਼ਾਂ ਇਕ-ਦੂਜੇ ਦੇ ਉਤੇ ਉਸਰਦੀਆਂ ਹਨ, ਅਤੇ ਫ਼ੈਮਿਨਿਜ਼ਮ ਵੀ ਕੋਈ ਅਪਵਾਦ ਨਹੀਂ ਹੈ। ਫ਼ੈਮਿਨਿਜ਼ਮ ਨੂੰ, ਇਕ ਵਿਚਾਰ ਅਤੇ ਇਕ ਸਿਧਾਂਤ ਦੋਵਾਂ ਵਜੋਂ ਉਸਰਣ ਅਤੇ ਵੱਧਣ-ਫੁਲਣ ਲਈ, ਲੋਕਾਂ ਨੂੰ ਇਸ ਵਿਚ ਸ਼ਾਮਲ ਹੋਣ ਅਤੇ ਨਵੇਂ ਵਿਚਾਰਾਂ ਬਾਰੇ ਸੋਚਣ ਦੀ ਲੋੜ ਹੈ: ਆਮ ਸ਼ਬਦਾਂ ਵਿਚ, ਲੋਕਾਂ ਦੀ ਸ਼ਮੂਲੀਅਤ ਦੀ ਲੋੜ ਹੈ। ਫ਼ੈਮਿਨਿਜ਼ਮ ਨਾਲ, ਮੈਨੂੰ ਇੰਜ ਹੁੰਦਾ ਨਹੀਂ ਲਗਦਾ ਹੈ, ਅਤੇ ਇਸ ਲਈ ਮੈਨੂੰ ਇਹ ਸੋਚਣਾ ਪਿਆ ਕਿ ਕੀ ਫ਼ੈਮਿਨਿਜ਼ਮ ਦੀ ਮੌਤ ਹੋਣ ਵਾਲੀ ਹੈ?
ਜੇ ਇਹ ਸੱਚ ਹੈ ਕਿ ਹਾਂ, ਗਰਮ ਵਿਚਾਰਾਂ ਵਾਲੇ ਕੁਝ ਇਹ ਕਹਿੰਦੇ ਹਨ ਕਿ ਆਦਮੀ, ਔਰਤ ਨੂੰ ਹੇਠਾਂ ਵਲ ਲਿਆ ਰਹੇ ਹਨ, ਪਰ ਅਸਲ ਵਿਚ ਸਾਰੇ ਫ਼ੈਮਿਨਿਸਟ ਇੰਜ ਕਾਰਵਾਈ ਨਹੀਂ ਕਰਦੇ ਜਾਂ ਇਥੋਂ ਤਕ ਕਿ ਇੰਜ ਸੋਚਦੇ ਵੀ ਨਹੀਂ ਹਨ।
ਸੱਚਾਈ ਇਹ ਹੈ ਕਿ ਜ਼ਿਆਦਾਤਰ ਔਰਤਾਂ ਨੂੰ, ਹਾਲਾਂਕਿ ਉਹ, ਮਰਦਾਂ ਤੋਂ ਅੱਗੇ ਵੱਧ ਰਹੀਆਂ ਹਨ, ਹਾਲੀਂ ਵੀ ਬਰਾਬਰ ਭੁਗਤਾਨ ਨਹੀਂ ਕੀਤਾ ਜਾਂਦਾ ਹੈ। ਫ਼ੋਰਬਸ ਦੇ ਇਕ ਲੇਖ ਵਿਚ ਦਸਿਆ ਗਿਆ ਹੈ ਕਿ ਔਰਤਾਂ ਨੂੰ ਔਸਤਨ 
$25.08 ਫ਼ੀ ਘੰਟਾ ਭੁਗਤਾਨ ਕੀਤਾ ਜਾਂਦਾ ਹੈ, ਜਦਕਿ ਮਰਦਾਂ ਨੂੰ ਔਸਤਨ $
29.66 ਫ਼ੀ ਘੰਟਾ ਦਿਤਾ ਜਾਂਦਾ ਹੈ, ਇਸ ਤੱਥ ਦੇ ਬਾਵਜੂਦ ਕਿ ਇਹਨਾਂ ਵਿਅਕਤੀਆਂ ਦੀਆਂ ਯੋਗਤਾਵਾਂ ਇਕੋ ਜਿਹੀਆਂ ਹਨ। $4 ਦਾ ਫ਼ਰਕ ਹਾਲਾਂਕਿ ਕੋਈ ਵੱਡੀ ਗੱਲ ਨਹੀਂ ਲਗਦੀ ਹੈ, ਪਰ ਲੰਮੇ ਸਮੇਂ ਵਿਚ ਜਾ ਕੇ ਇਹ ਵੱਡੀ ਹੋ ਜਾਂਦੀ ਹੈ। 
ਇਸਦੇ ਨਾਲ ਹੀ, ਕੰਮ ਵਾਲੀ ਥਾਂ 'ਤੇ ਔਰਤਾਂ ਇਹ ਵੀ ਮਹਿਸੂਸ ਕਰਦੀਆਂ ਹਨ ਕਿ ਉਹਨਾਂ ਦਾ, ਆਪਣੇ ਕੈਰੀਅਰ ਅਤੇ ਮਾਂ-ਪੁਣੇ ਵਿਚ ਸੰਤੁਲਨ ਲਈ ਮੁਲਾਂਕਣ ਕੀਤਾ ਜਾ ਰਿਹਾ ਹੈ। ਔਰਤਾਂ, ਜੋ ਆਮ ਤੌਰ 'ਤੇ, ਆਪਣੀ ਉਮਰ ਦੇ 20ਵੇਂ ਜਾਂ 30ਵੇਂ ਦਹਾਕੇ ਵਿਚ ਮਾਂ ਬਣਦੀਆਂ ਹਨ, ਆਪਣੇ ਕੈਰੀਅਰ ਨੂੰ ਵਧਾਉਣ ਲਈ ਇਸ ਕਾਰਜ ਨੂੰ, ਇਹ ਸੋਚਕੇ ਮੁਲਤਵੀ ਕਰ ਦਿੰਦੀਆਂ ਹਨ, ਕਿ ਕੰਮ ਕਰਨ ਵਾਲੇ ਵਿਅਕਤੀਆਂ ਵਿਚ ਮਰਦਾਂ ਵਲੋਂ, ਉਹਨਾਂ ਦਾ ਮੁਲਾਂਕਣ ਕੀਤਾ ਜਾਏਗਾ।  
ਕਈ ਲੋਕ ਮੰਨਦੇ ਹਨ ਕਿ ਫ਼ੈਮਿਨਿ
ਜ਼ਮ ਮਰ ਗਿਆ ਹੈ ਜਾਂ ਕਿ ਹੁਣ ਫ਼ੈਮਿਨਿਜ਼ਮ ਦੀ ਲੋੜ ਨਹੀਂ ਰਹੀ ਹੈ; ਉਹ ਇਹਨਾਂ ਦੋਵਾਂ ਗੱਲਾਂ ਵਿਚ ਗ਼ਲਤ ਹਨ। ਫ਼ੈਮਿਨਿਜ਼ਮ, ਜ਼ਿੰਦਾ ਹੈ ਅਤੇ ਚੰਗੀ ਹਾਲਤ ਵਿਚ ਹੈ ਅਤੇ ਜਦ ਤਕ ''ਤਨਖ਼ਾਹ ਵਿਚ ਸਿਰਫ਼ $4 ਵੱਧ'' ਵਰਗਾ ਫ਼ਰਕ ਹੈ, ਇਸ ਗੱਲ ਦੀ ਲੋੜ ਵੀ ਰਹੇਗੀ।
ਕੁਝ ਵੀ ਬਦਲਣ ਲਈ, ਤੁਹਾਡੇ ਵਿਚ ਇਸਨੂੰ ਬਦਲਣ ਦੀ ਚਾਹ ਹੋਣੀ ਚਾਹੀਦੀ ਹੈ। ਮੈਂ ਨਹੀਂ ਮੰਨਦੀ ਕਿ ਇਹ, ਉਹਨਾਂ ਲੋਕਾਂ ਲਈ ਸਹੀ ਹੈ, ਜਿਹਨਾਂ ਨੇ, ਜਿਥੇ ਉਹ ਪਹੁੰਚੇ ਹਨ, ਓਥੇ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੋਵੇ ਅਤੇ ਲਾਭ ਨਾ ਲਏ ਹੋਣ, ਸਿਰਫ਼ ਇਸ ਕਰਕੇ ਕਿ ਉਹ ਔਰਤਾਂ ਹਨ।
ਇਹ ਗੱਲ, ਇਸ ਸਬੰਧੀ ਮੇਰੇ ਪਿਛਲੇ ਕਾੱਲਮ ਨਾਲ ਸਬੰਧਿਤ ਹੋ ਸਕਦੀ ਹੈ, ਪਰ ਮੈਂ ਈਮਾਨਦਾਰੀ ਨਾਲ ਮੰਨਦੀ ਹਾਂ ਕਿ ਲੋਕਾਂ ਨੂੰ, ਸਿਰਫ਼ ਉਹਨਾਂ ਦੇ ਲਿੰਗ ਕਰਕੇ, ਹੋਰਾਂ ਨੂੰ ਸਹੀ-ਗ਼ਲਤ ਨਹੀਂ ਠਹਿਰਾਉਣਾ ਚਾਹੀਦਾ ਹੈ। ਇਸ ਵਿਚ ਹੋਰ ਚੀਜ਼ਾਂ ਵੀ ਸ਼ਾਮਲ ਹਨ, ਜਿਵੇਂ ਕਿ ਚਮੜੀ ਦਾ ਰੰਗ, ਗ੍ਰੇਡਸ, ਸਕੂਲ ਅਤੇ ਹੋਰ ਕਾਫ਼ੀ ਕੁਝ। ਦਰਅਸਲ, ਲੋਕਾਂ ਨੂੰ ਹੋਰਨਾਂ ਨੂੰ ਉਪਰੋਕਤ ਅਤੇ ਹੋਰਨਾਂ ਕਾਰਣਾਂ ਸਮੇਤ ਕਿਸੇ ਕਾਰਣ ਲਈ ਸਹੀ-ਗ਼ਲਤ ਨਹੀਂ ਠਹਿਰਾਉਣਾ ਚਾਹੀਦਾ ਹੈ।
ਫ਼ੈਮਿਨਿ
ਜ਼ਮ ਨੂੰ, ਸਾਡੇ ਸਮਾਜ ਵਿਚ ਮਾੜੇ ਵਜੋਂ ਨਹੀਂ ਵਿਚਾਰਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਮਾੜੀਆਂ ਗੱਲਾਂ ਦੀ ਵਕਾਲਤ ਨਹੀਂ ਕਰ ਰਿਹਾ ਹੈ। ਇਹ, ਅਬਾਦੀ ਦੇ ਸਿਰਫ਼ ਅੱਧੇ ਹਿੱਸੇ ਲਈ ਹੀ ਨਹੀ, ਬਲਕਿ ਸਮੁੱਚੀ ਲੋਕਾਈ ਲਈ ਸ਼ਾਂਤੀ ਅਤੇ ਬਰਾਬਰੀ ਦੀ ਮੰਗ ਕਰ ਰਿਹਾ ਹੈ। ਇਕ ਲਿੰਗ, ਦੂਜੇ ਤੋਂ ਬਿਹਤਰ ਨਹੀਂ ਹੈ; ਹਾਲਾਂਕਿ ਸਾਡੇ ਸਮਾਜ ਵਿਚ, ਅਕਸਰ ਇਹ ਗੱਲ ਸੱਚ ਲਗਦੀ ਹੈ। ਇੰਜ ਨਹੀਂ ਹੈ। ਇਹ ਸਮਾਂ ਬਦਲਾਅ ਦਾ ਹੈ; ਇਹ ਸਮਾਂ ਇਕ-ਦੂਜੇ ਨੂੰ ਸਹੀ-ਗ਼ਲਤ ਠਹਿਰਾਉਣਾ ਬੰਦ ਕਰਨ ਦਾ ਹੈ ਅਤੇ ਇਕ-ਦੂਜੇ ਨੂੰ ਪ੍ਰਵਾਨ ਕਰਨ ਦਾ ਹੈ।
ਲੋਕ ਟਿੱਪਣੀਆਂ ਕਰਦੇ ਹਨ, ਜਿਹਨਾਂ ਵਿਚ ਕਿਹਾ ਜਾਂਦਾ ਹੈ ਕਿ ਫ਼ੈਮਿਨਿਸਟ, ਹੋਰਨਾਂ ਨੂੰ, ਖ਼ਾਸ ਕਰਕੇ ਮਰਦਾਂ ਨੂੰ ਸਹੀ/ਗ਼ਲਤ ਠਹਿਰਾ ਰਹੇ ਹਨ। ਪਰ, ਇਹ ਕਹਿਕੇ ਉਹ, ਫ਼ੈਮਿਨਿਸਟਾਂ ਨੂੰ ਸਹੀ-ਗ਼ਲਤ ਠਹਿਰਾ ਰਹੇ ਹਨ। ਦੂਜੇ ਸ਼ਬਦਾਂ ਵਿਚ, ਉਹ ਇਕ ਹਿਪੋਕ੍ਰੇਟ ਵਾਂਗ ਕੰਮ ਕਰ ਰਹੇ ਹਨ।
ਇਸਦੇ ਨਾਲ ਹੀ, ਮੈਂ ਸਮਝਦੀ ਹਾਂ ਕਿ ਲੋਕ ਕਿਉਂ ਆਪਣੇ ਆਪ ਨੂੰ ਫ਼ੈਮਿਨਿਸਟ ਕਹਿਣ ਤੋਂ ਹਿਚਕਿਚਾਉਂਦੇ ਹਨ, ਭਾਵੇਂਕਿ ਉਹ ਜੋ ਮੰਨਦੇ ਹਨ, ਦਰਅਸਲ ਬਹੁਤ ਹੱਦ ਤਕ ਫ਼ੈਮਿਨਿਸਟ ਨੀਤੀਆਂ ਵਰਗੀਆਂ ਜਾਂ ਇਸ ਤਰ੍ਹਾਂ ਦੀਆਂ ਨੀਤੀਆਂ ਵਿਚ ਵਿਸ਼ਵਾਸ ਰੱਖਦੇ ਹਨ, ਪਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਸਾਰੇ ਫ਼ੈਮਿਨਿਸਟ, ਉਸ ਧਾਰਣਾ ਵਿਚ ਫਿੱਟ ਨਹੀਂ ਹੁੰਦੇ ਹਨ, ਜੋ 
ਜ਼ਿਆਦਾਤਰ ਲੋਕਾਂ ਦੇ ਮਨ ਵਿਚ ਸ਼ਬਦ ''ਫ਼ੈਮਿਨਿਸਟ'' ਨੂੰ ਸੁਣਦਿਆਂ ਹੀ ਆਉਂਦੀ ਹੈ।
ਫ਼ੈਮਿਨਿ
ਜ਼ਮ ਦਾ ਭਵਿੱਖ, ਹੋਰ ਕਿਸੇ ਵੀ ਹਾਲਤ ਦੇ ਭਵਿੱਖ ਵਾਂਗ ਹੀ, ਬਦਲਾਅ ਲਈ ਸਾਡੇ 'ਤੇ, ਨਵੀਂ ਪੀੜ੍ਹੀ 'ਤੇ ਨਿਰਭਰ ਕਰਦਾ ਹੈ। ਜੇ ਅਸੀਂ ਹੋਰਨਾਂ ਨੂੰ, ਜਿਵੇਂ ਉਹ ਹਨ, ਪ੍ਰਵਾਨ ਕਰਨਾ ਸ਼ੁਰੂ ਕਰ ਦਿੰਦੇ ਹਾਂ, ਤਾਂ ਦੂਜੇ ਵੀ ਸਾਨੂੰ, ਜੋ ਵੀ ਅਸੀਂ ਹਾਂ ਲਈ, ਪ੍ਰਵਾਨ ਕਰਨਗੇ।
ਇਕ ਸਮਾਜ ਜਿਵੇਂ ਕੰਮ ਕਰਦਾ ਅਤੇ ਸੋਚਦਾ ਹੈ, ਨੂੰ ਬਦਲਣ ਦੀ ਗੱਲ ਡਰ ਪੈਦਾ ਕਰਦੀ ਹੈ, ਪਰ ਇੰਜ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ ਅਤੇ ਬਦਲਾਅ ਦਾ ਇਹ ਅਮਲ ਭਵਿੱਖ ਵਿਚ ਵੀ ਜਾਰੀ ਰਹੇਗਾ।
ਅਸਲ ਗੱਲ ਤਾਂ ਇਹ ਹੈ ਕਿ ਬਦਲਾਅ ਲਿਆਉਣ ਦਾ ਇਕੋ-ਇਕ ਤਰੀਕਾ ਹੈ, ਆਪਣੇ-ਆਪ ਵਿਚ ਤਬਦੀਲੀ ਲਿਆਉਣਾ। ਜੇ ਲੋਕ, ਬਦਲਾਅ ਦੇ ਇੱਛੁਕ ਹਨ, ਇਸ ਦੁਨੀਆ ਨੂੰ ਬਿਹਤਰ ਬਣਾਉਣ ਅਤੇ ਸਾਰਿਆਂ ਲਈ ਵਧੇਰੇ ਬਰਾਬਰੀ ਵਾਲੀ ਥਾਂ ਬਣਾਉਣ ਦੇ ਇੱਛੁਕ ਹਨ, ਤਾਂ ਅਸੀਂ ਸਾਰੇ ਇਹ ਕਰ ਸਕਦੇ ਹਾਂ। 

------------------------------------------------------------

No comments:

Post a Comment