ਪਿਤਾ-ਪੁਰਖੀ ਜਾਂ ਮਰਦ-ਪ੍ਰਧਾਨ ਸਮਾਜ, ਇਸਤ੍ਰੀ ਅਤੇ ਮਰਦ, ਦੋਵਾਂ ਨੂੰ ਵਖੋ-ਵੱਖਰੇ ਦ੍ਰਿਸ਼ਟੀਕੋਣਾਂ ਨਾਲ ਆਪਣੇ ਆਪ ਅਤੇ ਇਸ ਦੁਨੀਆ ਨੂੰ ਸਮਝਣ ਦੀ ਲਕੀਰੀ ਰੂਪ-ਰੇਖਾ ਪ੍ਰਦਾਨ ਕਰਦਾ ਹੈ। ਰਿਵਾਇਤੀ ਤੌਰ 'ਤੇ ਵਖਰੇਵੇਂ ਦੀ ਇਸ ਲਕੀਰ ਦਾ ਅਧਾਰ, ਜਿਸਮਾਨੀ ਬਣਤਰ ਨੂੰ ਬਣਾਇਆ ਜਾਂਦਾ ਰਿਹਾ ਹੈ, ਜੋ ਕਿ ਜੀਵ-ਵਿਗਿਆਨਕ ਅਧਾਰ 'ਤੇ ਨਿਸ਼ਚਿਤ ਹੁੰਦੀ ਹੈ, ਇਹ ਬਣਤਰ ਸਰਬ-ਭੌਮਿਕ ਅਤੇ ਜਨਮ ਕਰਕੇ ਹੈ ਅਤੇ ਇਸੇ ਲਈ ਇਸ ਵਿਚ ਕੋਈ ਤਬਦੀਲੀ ਵੀ ਨਹੀਂ ਕੀਤੀ ਜਾ ਸਕਦੀ। ਫ਼ੈਮਿਨਿਸਟ ਚਿੰਤਕ ਹੇਵੁੱਡ, ਪਿਤਾ-ਪੁਰਖੀ ਸਮਾਜਕ ਵਿਚਾਰਧਾਰਾ, ਮਰਦ ਅਤੇ ਔਰਤ ਵਿਚਕਾਰ ਹਰ ਤਰ੍ਹਾਂ ਦੇ ਸਮਾਜਕ-ਆਰਥਕ ਅਤੇ ਸਿਆਸੀ ਵਖਰੇਵੇਂ ਨੂੰ, ਉਹਨਾਂ ਦੀ ਸਰੀਰਕ ਬਣਤਰ ਜਾਂ ਜੀਵ-ਵਿਗਿਆਨਕ ਨਰ/ਮਾਦਾ ਸਰੀਰ ਨਾਲ ਜੋੜਦੀ ਹੈ ਅਤੇ ਇਸ ਤਰ੍ਹਾਂ ਉਹਨਾਂ ਦੇ ਸਰੀਰਕ ਲਿੰਗ ਅਤੇ ਸਮਾਜਕ ਤੌਰ 'ਤੇ ਉਸਾਰੇ ਗਏ ਲਿੰਗ-ਵਖਰੇਵੇਂ ਵਿਚਲੇ ਅੰਤਰ ਨੂੰ ਮੇਟ ਦਿੰਦੀ ਹੈ। (ਅੰਗ੍ਰੇਜ਼ੀ ਵਿਚ ਇਸ ਵਖਰੇਵੇਂ ਦੀ ਪੇਸ਼ਕਾਰੀ ਲਈ 'ਸੈਕਸ' ਅਤੇ 'ਜੈਂਡਰ' ਦੋ ਸ਼ਬਦ ਹਨ, ਪਰ ਪੰਜਾਬੀ ਵਿਚ ਇਹਨਾਂ ਦੋਵਾਂ ਸਥਿਤੀਆਂ ਦੀ ਪੇਸ਼ਕਾਰੀ ਲਈ ਇਕੋ ਸ਼ਬਦ 'ਲਿੰਗ' ਸਾਹਮਣੇ ਆਉਂਦਾ ਹੈ, ਇਸ ਲਈ ਇਸ ਵਖਰੇਵੇਂ ਦੀ ਪੇਸ਼ਕਾਰੀ ਲਈ 'ਸਰੀਰਕ ਲਿੰਗ' ਅਤੇ 'ਸਮਾਜਕ ਤੌਰ 'ਤੇ ਉਸਾਰੇ ਲਿੰਗ' ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦਾ ਹੈ)।
ਇਸਤ੍ਰੀ ਵਿਚਾਰਧਾਰਾ ਦੇ ਪ੍ਰਸਿੱਧ ਚਿੰਤਕਾਂ, ਕੇਟ ਮਿਲੈਟ ਨੇ ਸੈਕਸੁਅਲ ਪਾੱਲੀਟਿਕਸ ਵਿਚ ਅਤੇ ਜਰਮੈਨ ਗ੍ਰੀਅਰ ਨੇ ਫ਼ੀਮੇਲ ਈਨੰਚ (Enunch), ਸੀਮਨ ਦਿ ਬੂਆ ਨੇ ਦਿ ਸੈਕੰਡ ਸੈਕਸ ਵਿਚ ਅਤੇ ਈਵਾ ਨਿਗਮ ਨੇ ਪੈਟ੍ਰੀਆਕਲ ਐਟੀਟਿਊਡ ਵਿਚ ਇਸਤ੍ਰੀਆਂ ਨੂੰ ਦਬਾਉਣ ਦੇ ਵਿਅਕਤੀਗਤ, ਮਨੋਵਿਗਿਆਨਕ ਅਤੇ ਜਿਨਸੀ ਪਹਿਲੂਆਂ ਵੱਲ ਧਿਆਨ ਦਵਾਇਆ। 'ਸਮਾਜ ਵਿਚਲੀਆਂ ਸਭਿਆਚਾਰਕ, ਦਾਰਸ਼ਨਿਕ, ਨੈਤਿਕ ਅਤੇ ਧਾਰਮਕ ਕaਦਰਾਂ-ਕੀਮਤਾਂ ਵਿਚ ਰਚੇ-ਬਸੇ ਪਿਤਾ-ਪੁਰਖੀ ਜਾਂ ਮਰਦ-ਪ੍ਰਧਾਨ ਸਮਾਜ ਦੀਆਂ ਕਦਰਾਂ-ਕੀਮਤਾਂ ਅਤੇ ਵਿਸ਼ਵਾਸਾਂ ਕਰਕੇ ਹੀ ਇਸਤ੍ਰੀਆਂ, ਆਦਤਨ ਹੀ ਸ਼ਹਿਣਸ਼ੀਲਤਾ ਅਤੇ ਹਲੀਮੀ ਵਾਲਾ ਰੋਲ ਨਿਭਾਉਂਦੀਆਂ ਹਨ, ਜਿਸ ਨਾਲ ਉਹਨਾਂ ਦੇ ਅੰਦਰ ਦੀ, ਉਹਨਾਂ ਦੀ ਸਰੀਰਕ ਭੁੱਖ ਦੇ ਨਾਲ ਨਾਲ ਉਹਨਾਂ ਦੀ ਸ਼ਖ਼ਸੀਅਤ ਦੇ ਵਧੇਰੇ ਸਰਗਰਮ ਅਤੇ ਜੁਰਅੱਤ ਭਰੇ ਪਹਿਲੂਆਂ ਨੂੰ ਦਬਾਇਆ ਜਾਂਦਾ ਹੈ।
ਪਿਤਾ-ਪੁਰਖੀ ਜਾਂ ਮਰਦ-ਪ੍ਰਧਾਨ ਸਮਾਜ, ਸਮਾਜਕ ਤੌਰ 'ਤੇ ਉਸਾਰੇ ਲਿੰਗ-ਭੇਦ ਵਿਚ ਮਨੁੱਖ ਦੇ ਸਿਰਫ਼ ਦੋ ਰੂਪਾਂ, ਇਸਤ੍ਰੀ ਅਤੇ ਮਰਦ ਨੂੰ ਹੀ ਪਛਾਣਦਾ ਹੈ ਅਤੇ ਉਹਨਾਂ ਲਈ ਹੀ ਨੇਮਾਂ ਨੂੰ ਘੜਿਆ ਗਿਆ ਹੈ। ਇਹਨਾਂ ਹੇਠ ਇਸਤ੍ਰੀ ਅਤੇ ਮਰਦ, ਦੋਵਾਂ ਲਈ ਦਾਇਰੇ ਮਿਥੇ ਗਏ ਹਨ, ਅਤੇ ਜਿਹੜਾ ਇਹਨਾਂ ਦੋਵਾਂ ਦਾਇਰਿਆਂ ਅਤੇ ਦੋਵਾਂ ਲਈ ਮਿਥੇ ਗਏ ਦਾਇਰਿਆਂ ਤੋਂ ਬਾਹਰ ਹੈ, ਉਹ ਸਮਾਜ ਤੋਂ ਵੀ ਬਾਹਰ ਹੈ। ਇਸਤ੍ਰੀ ਅਤੇ ਮਰਦ ਲਈ ਮਿਥੇ ਗਏ ਦਾਇਰਿਆਂ ਵਿਚ ਇਸਤ੍ਰੀ ਅਤੇ ਮਰਦ ਦੇ ਗੁਣਾਂ-ਲੱਛਣਾਂ ਨੂੰ ਵਿਰੋਧ-ਜੁੱਟਾਂ ਰਾਹੀਂ ਸਥਾਪਿਤ ਕੀਤਾ ਗਿਆ ਹੈ। ਰਿਵਾਇਤੀ ਤੌਰ 'ਤੇ ਮਰਦ - ਸੁਤੰਤਰ, ਤਾਕਤਵਰ, ਮੁਕੰਮਲ, ਤਰਕ ਤੋਂ ਕੰਮ ਲੈਣ ਵਾਲਾ, ਫ਼ੈਸਲੇ ਕਰਨ ਵਾਲਾ, ਕਮਾਊ, ਲੀਡਰ, ਸਾਹਸੀ, ਲੜਾਕਾ, ਨਿਰੰਤਰ ਇਕੋ ਜਿਹਾ ਰਹਿਣ ਵਾਲਾ ਅਤੇ ਰੱਖਿਅਕ ਹੈ, ਜਦਕਿ ਉਸਦੇ ਮੁਕਾਬਲੇ ਵਿਚ ਇਸਤ੍ਰੀ - ਆਸਰਿਤ, ਕਮਜ਼ੋਰ, ਅਧੂਰੀ, ਭਾਵੁਕ, ਫ਼ੈਸਲਿਆਂ 'ਤੇ ਅਮਲ ਕਰਨ ਵਾਲੀ, ਘਰ ਦਾ ਖ਼ਿਆਲ ਰੱਖਣ ਵਾਲੀ, ਸਹਾਇਕ ਜਾਂ ਹਿਮਾਇਤੀ, ਡਰਪੋਕ, ਅਮਨਪਸੰਦ, ਪਲ-ਛਿਣ ਬਦਲਣ ਵਾਲੀ ਅਤੇ ਨਾਜ਼ੁਕ ਹੈ। ਇਸਤ੍ਰੀ ਅਤੇ ਮਰਦ ਦੇ ਇਹ ਗੁਣ-ਲੱਛਣ, ਸਾਡੀ ਜੀਵਨ-ਜਾਚ ਵਿਚ ਇਕ ਆਮ ਜਿਹੀ ਗੱਲ ਲਗਦੇ ਹਨ, ਜਿਸਦੇ ਕਿ ਅਸੀਂ ਆਦੀ ਹੋ ਚੁੱਕੇ ਹਾਂ। ਇਹ ਹਾਲਾਤ, ਵੱਖ-ਵੱਖ ਸਭਿਆਚਾਰਾਂ ਵਿਚ ਲਗਭਗ ਇਕੋ ਜਿਹੇ ਹਨ ਅਤੇ ਇਸ ਦੀਆਂ ਜੜ੍ਹਾਂ ਮਨੁੱਖ ਜਾਤੀ ਦੇ ਸਭਿਆਚਾਰ ਵਿਚ ਕਿਤੇ ਡੂੰਘੇ ਤਕ ਫੈਲੀਆਂ ਹੋਈਆਂ ਹਨ।
ਦਰਅਸਲ ਪਿਤਾ-ਪੁਰਖੀ ਸਮਾਜ, ਜਿਵੇਂ ਕਿ ਨਾਂ ਤੋਂ ਹੀ ਜ਼ਾਹਰ ਹੈ, ਇਕ ਅਜਿਹਾ ਸਮਾਜਕ ਸਿਲਸਿਲਾ ਹੈ, ਜਿਸ ਵਿਚ ਮਰਦ ਦੀ ਮੁੱਖ ਹਾਕਮ ਵਜੋਂ ਭੂਮਿਕਾ, ਸਮਾਜਕ ਸਿਲਸਿਲੇ ਦਾ ਕੇਂਦਰ ਹੈ ਅਤੇ ਜਿਸ ਵਿਚ ਪਿਤਾ ਨੂੰ ਇਸਤ੍ਰੀਆਂ, ਬੱਚਿਆਂ ਅਤੇ ਜਾਇਦਾਦ 'ਤੇ ਹੱਕ ਹੁੰਦਾ ਹੈ। ਇਹ ਮਰਦ ਦੀ ਸੱਤਾ ਅਤੇ ਮਰਦ ਲਈ ਸਹੂਲਤਾਂ ਵਾਲੇ ਨਿਜ਼ਾਮ ਦੀ ਗੱਲ ਕਰਦਾ ਹੈ ਅਤੇ ਇਸ ਵਿਚ ਇਸਤ੍ਰੀ ਦੀ ਅਧੀਨਗੀ ਸ਼ਾਮਲ ਹੈ। ਫ਼ੈਮਿਨਿਸਟ ਅਤੇ ਸਿਆਸੀ ਚਿੰਤਕ ਕੈਰਲ ਪੇਟਮੈਨ ਲਿਖਦੀ ਹੈ, ''ਪਿਤਾ-ਪੁਰਖੀ ਨਿਜ਼ਾਮ ਵਿਚ ਮਰਦਾਂ ਅਤੇ ਇਸਤ੍ਰੀਆਂ ਦੇ ਗੁਣਾਂ-ਲੱਛਣਾਂ ਵਿਚਕਾਰ ਕੀਤਾ ਗਿਆ ਵਖਰੇਵਾਂ, ਦਰਅਸਲ, ਸੁਤੰਤਰਤਾ ਅਤੇ ਅਧੀਨਗੀ ਵਾਲਾ ਸਿਆਸੀ ਵਖਰੇਵਾਂ ਹੈ।'' ਇਸ ਰਾਹੀਂ ਮਰਦ, ਇਸਤ੍ਰੀ ਦੇ ਤਨ-ਮਨ ਅਤੇ ਧੰਨ 'ਤੇ ਕੰਟਰੋਲ ਕਰਦਾ ਹੈ। ਉਹ ਇਸਤ੍ਰੀ ਦੇ ਕੰਮ-ਕਾਰ, ਉਸਦੀ ਕਿਰਤ, ਉਸਦੇ ਕਿਤੇ ਆਉਣ-ਜਾਣ, ਉਹ ਕਿਸ ਨਾਲ ਗੱਲ ਕਰੇ, ਕਿਸ ਨਾਲ ਨਾ ਕਰੇ, ਉਸਦੀ ਸਰੀਰਕ-ਭੁੱਖ, ਮਾਂ-ਬਣਨ ਜਾਂ ਨਾਂਹ ਬਣਨ ਦੀ ਇੱਛਾ, ਪਰਿਵਾਰ ਦੀ ਯੋਜਨਾਬੰਦੀ, ਉਸਦੀ ਆਰਥਕ ਹਾਲਤ, ਵਸੀਲਿਆਂ ਅਤੇ ਜਾਇਦਾਦ 'ਤੇ ਪੂਰੀ ਤਰ੍ਹਾਂ ਕੰਟਰੋਲ ਰੱਖਦਾ ਹੈ। ਇਸੇ ਰਿਵਾਇਤੀ ਕੰਟਰੋਲ ਅਤੇ ਰੜ੍ਹੀਬੱਧ ਸੱਚੇ ਕਾਰਣ ਇਸਤ੍ਰੀਆਂ ਦੀ ਹਾਲਤ ਅਪਮਾਨਜਨਕ ਹੈ ਅਤੇ ਉਹ ਹਿੰਸਾ ਅਤੇ ਕਈ ਤਰ੍ਹਾਂ ਦੇ ਪੱਖਪਾਤਾਂ ਅਤੇ ਅਨਿਆਂ ਦਾ ਸ਼ਿਕਾਰ ਹੁੰਦੀਆਂ ਹਨ। ਇਸਤ੍ਰੀਆਂ ਨੂੰ ਵਾਂਝਿਆਂ ਰੱਖਣ ਅਤੇ ਉਹਨਾਂ ਵਿਰੁਧ ਹਿੰਸਾ ਦੇ ਸੋਚੇ-ਸਮਝੇ ਤਰੀਕੇ ਹਨ: ਬਲਾਤਕਾਰ, ਜਿਨਸੀ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨਾ, ਸਰੀਰਕ ਸ਼ੋਸ਼ਣ, ਮਾਦਾ-ਭਰੂਣ ਨੂੰ ਮਾਰਨਾ, ਬਾਲ-ਹਤਿਆ, ਚੁੜੈਲਾਂ ਕਹਿਕੇ ਮਾਰਨਾ, ਸਤੀ-ਪ੍ਰਥਾ, ਦਾਜ ਕਾਰਣ ਕੁੜੀਆਂ ਦੀ ਬਲੀ, ਪਤਨੀ ਦੀ ਮਾਰ-ਕੁੱਟ, ਇਸਤ੍ਰੀਆਂ ਵਿਚ ਅਨਪੜ੍ਹਤਾ, ਖ਼ੁਰਾਕ ਦੀ ਕਮੀ, ਲੋੜ ਤੋਂ ਘੱਟ ਖਾਣ ਨੂੰ ਮਿਲਣਾ ਅਤੇ ਅਸੁਰੱਖਿਆ ਦੀ ਉਹ ਭਾਵਨਾ, ਜੋ ਔਰਤ ਨੂੰ ਘਰ ਵਿਚ ਹੀ ਕੈਦ, ਆਰਥਕ ਤੌਰ 'ਤੇ ਸ਼ੋਸ਼ਿਤ, ਸਮਾਜਕ ਤੌਰ 'ਤੇ ਨਪੀੜੀ ਰਖਦੀ ਹੈ ਅਤੇ ਆਪਣੀ ਹਾਲਤ ਪ੍ਰਤੀ ਸਿਆਸੀ ਤੌਰ 'ਤੇ ਸਰਗਰਮ ਨਹੀ ਹੋਣ ਦਿੰਦੀ।
ਪਿਤਾ-ਪੁਰਖੀ ਸਮਾਜ ਦੇ ਅਸਰ ਹੇਠ ਸਮਾਜ ਨੂੰ ਮਰਦ ਦੀਆਂ ਲੋੜਾਂ ਅਨੁਸਾਰ ਘੜਿਆ ਗਿਆ ਹੈ। ਅੱਜ ਜਦਕਿ ਇਸਤ੍ਰੀ, ਮਰਦ ਨਾਲ ਮੋਢੇ ਨਾਲ ਮੋਢਾ ਜੋੜਕੇ ਤੁਰਦੀ ਨਜ਼ਰ ਆ ਰਹੀ ਹੈ, ਤਾਂ ਵੀ ਉਸਨੂੰ, ਮਰਦਾਂ ਨਾਲ ਮੁਕਾਬਲਾ ਕਰਦਿਆਂ, ਰਿਵਾਇਤੀ ਭੂਮਿਕਾ ਨਾਲ ਦੂਹਰੀ ਮਾਰ ਝੱਲਣੀ ਪੈ ਰਹੀ ਹੈ। ਇਸ ਰਾਹੀਂ, ਇਸਤ੍ਰੀਆਂ ਨੂੰ ਜੀਵਨ ਦੇ ਹਰ ਪਹਿਲੂ, ਭਾਵੇਂ ਉਹ ਪਰਿਵਾਰ ਹੈ ਜਾਂ ਸਮਾਜਕ ਸਬੰਧ, ਧਰਮ ਹੈ ਜਾਂ ਕਾਨੂੰਨ, ਸਕੂਲ, ਮੀਡੀਆ, ਦਫ਼ਤਰਾਂ ਆਦਿ ਵਿਚ ਮਰਦਾਂ ਤੋਂ ਛੁੱਟਿਆ ਕੇ ਵਿਖਾਇਆ ਜਾਂਦਾ ਹੈ। ਇਥੇ ਇਹ ਗੱਲ ਵੀ ਸਥਾਪਿਤ ਹੋ ਜਾਂਦੀ ਹੈ ਕਿ ਮਰਦ-ਪ੍ਰਧਾਨ ਸਮਾਜ, ਮਨੁੱਖੀ ਵਰਤਾਰਾ ਹੈ ਅਤੇ ਇਸਨੂੰ ਇਤਿਹਾਸਕ ਤੌਰ 'ਤੇ ਸਮਾਜ ਵਿਚ ਸਮਾਜਕ-ਆਰਥਕ ਅਤੇ ਸਿਆਸੀ ਅਮਲਾਂ ਨਾਲ ਤਿਆਰ ਕੀਤਾ ਗਿਆ ਹੈ।
ਪਰ ਮਨੋਵਿਸ਼ਲੇਸ਼ਕਾਂ ਅਨੁਸਾਰ ਪਿਤਾ-ਪੁਰਖੀ ਸਮਾਜ ਦਾ ਇਹ ਪਸਾਰ ਇਕਹਿਰਾ ਨਹੀਂ ਹੈ। ਮਰਦ ਦੇ ਗੁਣਾ-ਲੱਛਣਾਂ ਨੂੰ ਨਿਰਧਾਰਤ ਕਰਕੇ ਉਹ ਮਰਦਾਂ ਲਈ ਵੀ ਇਕ ਅਜਿਹਾ ਦਾਇਰਾ ਨਿਸ਼ਚਿਤ ਕਰ ਦਿੰਦਾ ਹੈ, ਜਿਸ ਤੋਂ ਬਾਹਰ ਜਾਣ 'ਤੇ ਉਹਨਾਂ ਨੂੰ ਅਜਨਬੀਪਨ ਦਾ ਅਹਿਸਾਸ ਕਰਨਾ ਪੈਂਦਾ ਹੈ। ਇਹ ਠੀਕ ਹੈ ਕਿ ਉਸਨੂੰ ਸਮਾਜ ਵਿਚ ਆਪਣੀ ਮਰਜ਼ੀ ਚਲਾਉਣ ਦੀ ਅਜ਼ਾਦੀ ਹੈ, ਪਰ ਸਮਾਜਕ ਬੰਦਿਸ਼ ਦੀ ਇਕ ਨਿਸ਼ਚਿਤ ਮਰਿਆਦਾ, ਉਸਦੀ ਹੱਦ ਵੀ ਤੈਅ ਕਰ ਦਿੰਦੀ ਹੈ। ਇਹ ਮਨੋਵਿਸ਼ਲੇਸ਼ਣ, ਫ਼ਰਾਇਡ ਵਲੋਂ ਈਡੀਪਸ ਦੀ ਕਹਾਣੀ ਨੂੰ ਅਧਾਰ ਬਣਾਕੇ ਪੇਸ਼ ਕੀਤੇ ਗਏ ਵੇਰਵਿਆਂ ਨਾਲ ਇਕ ਆਮ ਪਰਿਵਾਰ ਬਾਰੇ ਸਿਧਾਂਤ ਦੀ ਸੋਧ ਮਗਰੋਂ ਸਾਹਮਣੇ ਆਇਆ ਹੈ। ਸਾਹਿਤ ਨੂੰ ਲਿੰਗ ਅਨੁਸਾਰ ਪਰਿਭਾਸ਼ਤ ਕਰਨ ਲਗਿਆਂ, ਮਨੋਵਿਸ਼ਲੇਸ਼ਣ ਦਾ ਇਹ ਸਿਧਾਂਤ ਕਾਫ਼ੀ ਅਹਿਮ ਹੋ ਜਾਂਦਾ ਹੈ। ਇਸ ਅਨੁਸਾਰ ਅਜਿਹੇ ਨਿਜ਼ਾਮ ਵਿਚ ਸੱਤਾ ਕਾਇਮ ਕਰਨ ਵਾਲੀਆਂ ਸਾਰੀਆਂ ਕਾਰਵਾਈਆਂ ਆਮ ਤੌਰ 'ਤੇ ਅਚੇਤ ਰੂਪ ਵਿਚ ਕੰਮ ਕਰਦੀਆਂ ਹਨ। ਇਹਨਾਂ ਕਾਰਵਾਈਆਂ ਦਾ ਨਿਸ਼ਾਨਾ ਸਿਰਫ਼ ਇਸਤ੍ਰੀ ਨਹੀਂ ਹੈ, ਬਲਕਿ ਸਮਾਜ ਵਿਚਲੀਆਂ ਸਾਰੀਆਂ ਧਿਰਾਂ, ਇਥੋਂ ਤਕ ਕਿ ਮਰਦ ਵੀ ਸ਼ਾਮਲ ਹਨ। ਇਸ ਮਨੋਵਿਸ਼ਲੇਸ਼ਣ ਵਿਚ ਇਸਤ੍ਰੀ ਲੱਛਣ (ਜੋਕਿ ਪਿਤਾ-ਪੁਰਖੀ ਸਿਲਸਿਲੇ ਵਿਚ ਪਹਿਲਾਂ ਤੋਂ ਨਿਸ਼ਚਿਤ ਕੀਤੇ ਜਾ ਚੁੱਕੇ ਹਨ) ਵਾਲੇ ਮਰਦ ਅਤੇ ਲਿੰਗ ਦੇ ਪਰਿਭਾਸ਼ਤ ਖਾਨਿਆਂ ਤੋਂ ਬਾਹਰ ਰੱਖੇ ਗਏ ਖੁਸਰੇ, ਲਿੰਗ ਤਬਦੀਲ ਕਰਕੇ ਇਸਤ੍ਰੀ ਤੋਂ ਮਰਦ ਬਣੇ ਜਾਂ ਮਰਦ ਤੋਂ ਇਸਤ੍ਰੀ ਬਣੇ ਮਨੁੱਖ ਵੀ ਸ਼ਾਮਲ ਹੋ ਸਕਦੇ ਹਨ।

No comments:
Post a Comment